ਸ. ਬਿੱਕਰ ਸਿੰਘ ਮਾਨ ਦੀ ਜ਼ਿੰਦਗ਼ੀ ਵਿੱਚ ਨੌਕਰੀ ਦੇ ਸਫ਼ਰ ਦੀ ਕਹਾਣੀ ਦੀ ਕਿਤਾਬ ‘ਕਾਰਟ ਟੂ ਏਰੋਪਲੇਨ’ ਬਹੁਤ ਹੀ
ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਹੈ। ਇਹ ਸਾਰੇ ਵੱਖ ਵੱਖ ਉਮਰ ਦੇ ਲੋਕਾਂ ਦੇ ਜੀਵਨ ਅਤੇ ਕੈਰੀਅਰ ਨੂੰ ਬਦਲਣ ਦੇ
ਸਮਰੱਥ ਹੈ ਜਿਨ੍ਹਾਂ ਵਿੱਚ ਚਾਹਵਾਨ, ਨੌਜਵਾਨ, ਵਿਦਿਆਰਥੀ, ਬੈਂਕਰ ਅਤੇ ਅਗਵਾਈ ਦੇ ਰੋਲ ਵਾਲੇ ਸ਼ਾਮਲ ਹਨ।
ਇਹ ਕਿਤਾਬ ਪ੍ਰੇਰਨਾਦਾਇਕ ਕਹਾਣੀਆਂ ਨਾਲ ਭਰਪੂਰ ਹੈ ਜਿਹੜੀਆਂ ਵਿਦਿਆਰਥੀ ਤੋਂ ਲੈ ਕੇ ਅਗਵਾਈ ਵਾਲੇ ਰੋਲ ਤੱਕ
ਪਹੁੰਚਣ ਦੇ ਵੱਖ ਵੱਖ ਪੜਾਵਾਂ ਲਈ ਦਿਖਾਏ ਹੌਸਲੇ ਅਤੇ ਦ੍ਰਿੜ੍ਹਤਾ, ਮਿਹਨਤ ਅਤੇ ਕੁਰਬਾਨੀ ਦੀਆਂ ਜਾਮਨ (ਦੀ ਹਾਮੀ
ਭਰਦੀਆਂ) ਹਨ। ਆਪਣੇ ਕੰਮ ਨੂੰ ਗੰਭੀਰਤਾ, ਲਗਨ ਅਤੇ ਉਤਸ਼ਾਹ ਨਾਲ ਕਿਵੇਂ ਕਰਨਾ ਹੈ ਅਤੇ ਉਪਲਬਧ ਪਹਿਲੇ ਮੌਕੇ
ਨੂੰ ਹੀ ਕਿਵੇਂ ਸੰਭਾਲਣਾ ਹੈ, ਲੇਖਕ ਨੇ ਹੱਡ ਬੀਤੀਆਂ ਉਦਾਹਰਣਾਂ ਨਾਲ ਵਿਆਖਿਆ ਕੀਤੀ ਹੈ।
ਇਹ ਕਿਤਾਬ ਨੌਜਵਾਨ ਨੇਤਾਵਾਂ ਅਤੇ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਅਤੇ ਰੁਕਾਵਟਾਂ ਵਿੱਚੋਂ ਸਫ਼ਲਤਾਪੂਰਵਕ ਨਿਕਲਣ
ਦਾ ਰਾਹ ਦਿਖਾਏਗੀ।