You cannot edit this Postr after publishing. Are you sure you want to Publish?
Experience reading like never before
Sign in to continue reading.
"It was a wonderful experience interacting with you and appreciate the way you have planned and executed the whole publication process within the agreed timelines.”
Subrat SaurabhAuthor of Kuch Woh Palਸ. ਬਿੱਕਰ ਸਿੰਘ ਮਾਨ ਦੀ ਜ਼ਿੰਦਗ਼ੀ ਵਿੱਚ ਨੌਕਰੀ ਦੇ ਸਫ਼ਰ ਦੀ ਕਹਾਣੀ ਦੀ ਕਿਤਾਬ ‘ਕਾਰਟ ਟੂ ਏਰੋਪਲੇਨ’ ਬਹੁਤ ਹੀ
ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਹੈ। ਇਹ ਸਾਰੇ ਵੱਖ ਵੱਖ ਉਮਰ ਦੇ ਲੋਕਾਂ ਦੇ ਜੀਵਨ ਅਤੇ ਕੈਰੀਅਰ ਨੂੰ ਬਦਲਣ ਦੇ
ਸਮਰੱਥ ਹੈ ਜਿਨ੍ਹਾਂ ਵਿੱਚ ਚਾਹਵਾਨ, ਨੌਜਵਾਨ, ਵਿਦਿਆਰਥੀ, ਬੈਂਕਰ ਅਤੇ ਅਗਵਾਈ ਦੇ ਰੋਲ ਵਾਲੇ ਸ਼ਾਮਲ ਹਨ।
ਇਹ ਕਿਤਾਬ ਪ੍ਰੇਰਨਾਦਾਇਕ ਕਹਾਣੀਆਂ ਨਾਲ ਭਰਪੂਰ ਹੈ ਜਿਹੜੀਆਂ ਵਿਦਿਆਰਥੀ ਤੋਂ ਲੈ ਕੇ ਅਗਵਾਈ ਵਾਲੇ ਰੋਲ ਤੱਕ
ਪਹੁੰਚਣ ਦੇ ਵੱਖ ਵੱਖ ਪੜਾਵਾਂ ਲਈ ਦਿਖਾਏ ਹੌਸਲੇ ਅਤੇ ਦ੍ਰਿੜ੍ਹਤਾ, ਮਿਹਨਤ ਅਤੇ ਕੁਰਬਾਨੀ ਦੀਆਂ ਜਾਮਨ (ਦੀ ਹਾਮੀ
ਭਰਦੀਆਂ) ਹਨ। ਆਪਣੇ ਕੰਮ ਨੂੰ ਗੰਭੀਰਤਾ, ਲਗਨ ਅਤੇ ਉਤਸ਼ਾਹ ਨਾਲ ਕਿਵੇਂ ਕਰਨਾ ਹੈ ਅਤੇ ਉਪਲਬਧ ਪਹਿਲੇ ਮੌਕੇ
ਨੂੰ ਹੀ ਕਿਵੇਂ ਸੰਭਾਲਣਾ ਹੈ, ਲੇਖਕ ਨੇ ਹੱਡ ਬੀਤੀਆਂ ਉਦਾਹਰਣਾਂ ਨਾਲ ਵਿਆਖਿਆ ਕੀਤੀ ਹੈ।
ਇਹ ਕਿਤਾਬ ਨੌਜਵਾਨ ਨੇਤਾਵਾਂ ਅਤੇ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਅਤੇ ਰੁਕਾਵਟਾਂ ਵਿੱਚੋਂ ਸਫ਼ਲਤਾਪੂਰਵਕ ਨਿਕਲਣ
ਦਾ ਰਾਹ ਦਿਖਾਏਗੀ।
ਬਿੱਕਰ ਸਿੰਘ ਮਾਨ
ਸ.ਬਿੱਕਰ ਸਿੰਘ ਮਾਨ ਆਪਣੇ ਕੈਰੀਅਰ ਵਿੱਚ ਇੱਕ ਸਫ਼ਲ ਬੈਂਕਰ ਰਿਹਾ ਹੈ। ਕਮਰਸ ਵਿੱਚ ਗਰੈਜੂਏਸ਼ਨ ਕਰਨ ਤੋਂ
ਬਾਅਦ ਉਸ ਨੇ ਬੈਂਕ ਵਿੱਚ ਕਲਰਕ ਦੀ ਨੌਕਰੀ ਹਾਸਲ ਕੀਤੀ ਅਤੇ ਚੀਫ਼ ਜਨਰਲ ਮੈਨੇਜਰ ਤੱਕ ਪਹੁੰਚਿਆ। ਉਸ ਨੇ
ਬਾਅਦ ਵਿੱਚ ਐੱਮ. ਕਾਮ. ਵੀ ਕੀਤੀ ਅਤੇ ਕਿੱਤਾ ਮੁਖੀ ਕੋਰਸ ਦਾ ‘ਸਰਟੀਫਾਈਡ ਅਸੋਸੀਏਟ ਆਫ਼ ਬੈਂਕਸ’ ਦਾ
ਇਮਤਿਹਾਨ ਵੀ ਪਾਸ ਕੀਤਾ।
ਉਸ ਨੇ ਅੱਠ ਤਰੱਕੀਆਂ (ਪ੍ਰਮੋਸ਼ਨਾਂ) ਲੱਗਭਗ ਸਾਰੀਆਂ ਹੀ ਪਹਿਲੇ ਮੌਕੇ ਵਿੱਚ ਹਾਸਲ ਕੀਤੀਆਂ। ਉਸ ਨੇ ਬੈਂਕ ਵਿੱਚ
ਨੌਕਰੀ ਦੇ 38 ਸਾਲ ਅਤੇ 7 ਮਹੀਨਿਆਂ ਦੌਰਾਨ ਬਰਾਂਚ ਹੈੱਡ, ਸਰਕਲ ਹੈੱਡ, ਜ਼ੋਨਲ ਮੈਨੇਜਰ, ਹੈੱਡ ਆਫ਼ਿਸ ਵਿੱਚ
ਡਵੀਜਨਲ ਹੈੱਡ ਅਤੇ ਕਾਰਪੋਰੇਟ ਹੈੱਡ ਆਫ਼ਿਸ ਵਿੱਚ ਚੀਫ਼ ਜਨਰਲ ਮੈਨੇਜਰ (ਸੀਜੀਐੱਮ) ਆਦਿ ਸਾਰੇ ਵੱਖ ਵੱਖ
ਅਹੁਦਿਆਂ ਉੱਤੇ ਕੰਮ ਕੀਤਾ।
ਸਾਰੇ ਅਹੁਦਿਆਂ ਉੱਤੇ ਉਸ ਦਾ ਕੈਰੀਅਰ ਬਹੁਤ ਸਫ਼ਲ ਰਿਹਾ। ਦਸਵੇਂ ਕਾਂਡ ਦੀ ਕਹਾਣੀ ਅਨੁਸਾਰ ਬੈਂਕ ਨੇ ਉਸ ਨੂੰ
‘ਕਰਮਯੋਗੀ’ ਮੰਨ ਹੀ ਲਿਆ ਸੀ ਜਿਹੜਾ ਉਸ ਦੀ ਕੰਮ ਪ੍ਰਤੀ ਅਥਾਹ ਸ਼ਰਧਾ ਅਤੇ ਲਗਨ ਦਾ ਪ੍ਰਤੱਖ ਪ੍ਰਤੀਕ ਹੈ।
The items in your Cart will be deleted, click ok to proceed.