Share this book with your friends

Advanced Nutrition Therapy / ਐਡਵਾਂਸਡ ਨਿਊਟ੍ਰੀਸ਼ਨ ਥੈਰੇਪੀ Goodbye Drugs and Diseases / ਬਿਮਾਰੀਆਂ ਅਤੇ ਦਵਾਈਆਂ ਨੂੰ ਅਲਵਿਦਾ

Author Name: Dr. Kamalpreet Singh | Format: Paperback | Genre : Health & Fitness | Other Details

ਡਾ. ਕਮਲਪ੍ਰੀਤ ਸਿੰਘ ਓਨਟਾਰੀਓ, ਕੈਨੇਡਾ ਤੋਂ ਇੱਕ ਮਾਨਤਾ ਪ੍ਰਾਪਤ ਨਿਊਟ੍ਰੀਸ਼ਨ ਥੈਰੇਪਿਸਟ ਹਨ। ਉਹ ਕੁਦਰਤੀ ਜੀਵਨਸ਼ੈਲੀ ਅਤੇ ਚੰਗਾ ਖਾਣ-ਪੀਣ ਦੀ ਸਲਾਹ ਦੇ ਕਰ ਸਾਨੂੰ ਆਪਣੀਆਂ ਗੰਭੀਰ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਗਿਆਨ ਸਾਂਝਾ ਕਰਦੇ ਹਨ। ਉਨ੍ਹਾਂ ਦੀ ਲੋਕਾਂ ਨੂੰ ਨਿਰੋਗ ਕਰਨ ਦੀ ਤਾਂਘ ਨੇ ਉਨ੍ਹਾਂ ਨੂੰ ਸਿਹਤ ਅਤੇ ਪੋਸ਼ਣ ਨਾਲ ਸੰਬੰਧਿਤ ਵੱਕਾਰੀ ਸੰਸਥਾਨਾਂ ਤੋਂ ਗਿਆਨ ਲੈਣ ਲਈ ਪ੍ਰੇਰਿਤ ਕੀਤਾ। ਹੁਣ ਉਹ ਆਪਣੀਆਂ ਵੀਡਿਓ, ਲੈਕਚਰਾਂ, ਕਿਤਾਬਾਂ ਅਤੇ ਸੈਮੀਨਾਰਾਂ ਰਾਹੀਂ ਇਸ ਗਿਆਨ ਨੂੰ ਦੁਨੀਆਂ ਭਰ ਵਿੱਚ ਵੰਡ ਰਹੇ ਹਨ।

ਇਹ ਪੁਸਤਕ ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ ਆਦਿ ਬਿਮਾਰੀਆਂ ਦੇ ਕਾਰਨ, ਨਿਦਾਨ ਅਤੇ ਇਲਾਜ ਦੇ ਪਹਿਲੂਆਂ ਤੇ ਰੌਸ਼ਨੀ ਪਾਉਂਦੀ ਹੈ। ਗੁੰਝਲਦਾਰ ਵਿਸ਼ਿਆਂ ਨੂੰ ਸੌਖਿਆ ਕਰਨ ਲਈ ਉਦਾਹਰਣਾਂ ਦਿੱਤੀਆਂ ਗਈਆਂ ਹਨ। ਕੋਈ ਵੀ ਵਿਅਕਤੀ ਜਿਸ ਨੂੰ ਡਾਕਟਰੀ ਵਿਗਿਆਨ ਜਾਂ ਪੋਸ਼ਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਉਹ ਇਨ੍ਹਾਂ ਵਿਸ਼ਿਆ ਦੀ ਸਰਲ ਵਿਆਖਿਆ ਰਾਹੀਂ ਲਾਭ ਲੈ ਸਕਦਾ ਹੈ। 

Read More...
Paperback
Paperback 449

Inclusive of all taxes

Delivery

Item is available at

Enter pincode for exact delivery dates

Also Available On

ਡਾ. ਕਮਲਪ੍ਰੀਤ ਸਿੰਘ

ਡਾ. ਕਮਲਪ੍ਰੀਤ ਸਿੰਘ ਓਨਟਾਰੀਓ, ਕੈਨੇਡਾ ਤੋਂ ਇੱਕ ਮਾਨਤਾ ਪ੍ਰਾਪਤ ਨਿਊਟ੍ਰੀਸ਼ਨ ਥੈਰੇਪਿਸਟ ਹਨ। ਉਹ ਕੁਦਰਤੀ ਜੀਵਨਸ਼ੈਲੀ ਅਤੇ ਚੰਗਾ ਖਾਣ-ਪੀਣ ਦੀ ਸਲਾਹ ਦੇ ਕਰ ਸਾਨੂੰ ਆਪਣੀਆਂ ਗੰਭੀਰ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਗਿਆਨ ਸਾਂਝਾ ਕਰਦੇ ਹਨ। ਉਨ੍ਹਾਂ ਦੀ ਲੋਕਾਂ ਨੂੰ ਨਿਰੋਗ ਕਰਨ ਦੀ ਤਾਂਘ ਨੇ ਉਨ੍ਹਾਂ ਨੂੰ ਸਿਹਤ ਅਤੇ ਪੋਸ਼ਣ ਨਾਲ ਸੰਬੰਧਿਤ ਵੱਕਾਰੀ ਸੰਸਥਾਨਾਂ ਤੋਂ ਗਿਆਨ ਲੈਣ ਲਈ ਪ੍ਰੇਰਿਤ ਕੀਤਾ। ਹੁਣ ਉਹ ਆਪਣੀਆਂ ਵੀਡਿਓ, ਲੈਕਚਰਾਂ, ਕਿਤਾਬਾਂ ਅਤੇ ਸੈਮੀਨਾਰਾਂ ਰਾਹੀਂ ਇਸ ਗਿਆਨ ਨੂੰ ਦੁਨੀਆਂ ਭਰ ਵਿੱਚ ਵੰਡ ਰਹੇ ਹਨ। ਇਸ ਵਿਸ਼ੇ ਸੰਬੰਧੀ ਉਨ੍ਹਾਂ ਦੀਆਂ ਵਿੱਦਿਅਕ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ:

ਹਸਪਤਾਲ ਅਤੇ ਏਕੀਕ੍ਰਿਤ ਮੈਡੀਕਲ ਸਾਇੰਸ ਦੇ ਇੰਸਟੀਚਿਊਟ, ਭਾਰਤ ਵੱਲੋਂ ਇੱਕ ਸਲਾਹਕਾਰ ਪੈਰਾਮੈਡਿਕ।
ਅਮਰੀਕਨ ਕੌਂਸਲ ਆਨ ਐਕਸਰਸਾਈਜ਼ ਵੱਲੋਂ ਮਾਨਤਾ ਪ੍ਰਾਪਤ ਫਿੱਟਨੈੱਸ ਨਿਊਟ੍ਰੀਸ਼ਨ ਮਾਹਰ।
ਰਿਸਰਚ ਇੰਸਟੀਚਿਊਟ ਆਫ਼ ਕਾਂਪਲੀਮੈਂਟਰੀ ਹੈੱਲਥ ਸਾਈਸਿੰਸ, ਵੀਅਤਨਾਮ ਵੱਲੋਂ ਮਾਤਨਾ ਪ੍ਰਾਪਤ ਡਾਈਬਟੀਜ਼ ਐਜੂਕੇਟਰ।
ਲਿੰਕਨ ਯੂਨੀਵਰਸਿਟੀ ਕਾਲਜ, ਮਲੇਸ਼ੀਆ ਵੱਲੋਂ ਮਾਨਤਾ ਪ੍ਰਾਪਤ ਨਿਊਟ੍ਰੀਸ਼ਨ ਥੈਰੇਪਿਸਟ ਅਤੇ ਕੋਡ ਬਲੂ ਟਰੇਨਰ।
ਸ੍ਰੀਧਰ ਯੂਨੀਵਰਸਿਟੀ, ਰਾਜਸਥਾਨ ਵੱਲੋਂ ਫਲੂ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਮਾਨਤਾ ਪ੍ਰਾਪਤ ਚਿਕਿਤਸਕ।
ਇੰਟਰਨੈਸ਼ਨਲ ਡਾਇਬੀਟੀਜ਼ ਫੈਡਰੇਸ਼ਨ ਵੱਲੋਂ ਡਾਇਬੀਟੀਜ਼ ਟਾਈਪ-2 ਦੀ ਰੋਕਥਾਮ ਕਰਨ ਲਈ ਮਾਨਤਾ ਪ੍ਰਾਪਤ ਚਿਕਿਤਸਕ।
ਇੰਡੋ-ਵੀਅਤਨਾਮ ਮੈਡੀਕਲ ਬੋਰਡ ਵੱਲੋਂ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ‘ਕੋਰੋਨਾ ਯੋਧਾ’ ਖਿਤਾਬ ਨਾਲ ਸਨਮਾਨਿਤ।
ਡਾ. ਬਿਸ਼ਵਰੂਪ ਰਾਏ ਚੌਧਰੀ ਦੀ ਇਨਫਲੂਐਂਜ਼ਾ ਕੇਅਰ ਮਾਹਿਰਾਂ ਅਤੇ ਇਨਫਲਾਮੇਟਰੀ ਸਿੰਡਰੋਮ ਮਾਹਿਰਾਂ ਦੀ ਟੀਮ ਦੇ ਮੈਂਬਰ।
ਇੰਡੋ-ਵੀਅਤਨਾਮ ਮੈਡੀਕਲ ਬੋਰਡ ਦੀ ਡਿਜੀਟਲ ਮਾਸਿਕ ਮੈਗਜ਼ਿਨ ‘ਬਿਸਵਾਸ’ਦੇ ਰਾਈਟਰਜ਼ ਗਿਲਡ ਵਿੱਚ ਆਨਰੇਰੀ ਮੈਂਬਰ।
ਸ਼ਾਕਾਹਾਰੀ ਭੋਜਨ ਰਾਹੀਂ ਬਿਮਾਰੀਆਂ ਦਾ ਇਲਾਜ ਕਰਨ ਸਬੰਧੀ ਵੱਖ-ਵੱਖ ਮੀਡੀਆ ਚੈਨਲਾਂ ਦੁਆਰਾ ਇੰਟਰਵਿਊ ਕੀਤੀ ਗਈ।
ਵਰਕਸ਼ਾਪ ਅਤੇ ਟ੍ਰੇਨਿੰਗ ਰਾਹੀਂ ਕੁਦਰਤੀ ਜੀਵਨਸ਼ੈਲੀ ਅਤੇ ਭੋਜਨ ਸਬੰਧੀ ਸਹੀ ਆਦਤਾਂ ਦਾ ਲੋਕਾਂ ਵਿੱਚ ਪ੍ਰਚਾਰ ਕਰਨ ਲਈ ‘ਹੁਣ ਸਾਤਵਿਕ ਬਣੋ’ ਸੰਸਥਾ ਦੇ ਸੰਸਥਾਪਕ।
ਇੰਡੀਆ ਬੁੱਕ ਆਫ਼ ਰਿਕਾਰਡਜ਼ ਵੱਲੋਂ ਸ਼ਾਕਾਹਾਰੀ ਭੋਜਨ ਰਾਹੀਂ ਲੋਕਾਂ ਦਾ ਗੰਭੀਰ ਬਿਮਾਰੀਆਂ ਦਾ ਇਲਾਜ ਕਰਨ ਲਈ ਰਿਕਾਰਡ ਦੇ ਨਾਲ ਸਨਮਾਨਿਤ।
ਵਰਲਡ ਰਿਕਾਰਡ ਯੂਨੀਵਰਸਿਟੀ, ਯੂ.ਕੇ. ਵੱਲੋਂ ਕੁਦਰਤੀ ਇਲਾਜ ਅਤੇ ਵਿਗਿਆਨ ਦੇ ਵਿਸ਼ੇ 'ਤੇ ਆਨਰੇਰੀ ਡਾਕਟਰੇਟ (ਪੀ.ਐਚ.ਡੀ)।

Read More...

Achievements

+18 more
View All