ਡਾ. ਕਮਲਪ੍ਰੀਤ ਸਿੰਘ ਓਨਟਾਰੀਓ, ਕੈਨੇਡਾ ਤੋਂ ਇੱਕ ਮਾਨਤਾ ਪ੍ਰਾਪਤ ਨਿਊਟ੍ਰੀਸ਼ਨ ਥੈਰੇਪਿਸਟ ਹਨ। ਉਹ ਕੁਦਰਤੀ ਜੀਵਨਸ਼ੈਲੀ ਅਤੇ ਚੰਗਾ ਖਾਣ-ਪੀਣ ਦੀ ਸਲਾਹ ਦੇ ਕਰ ਸਾਨੂੰ ਆਪਣੀਆਂ ਗੰਭੀਰ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਗਿਆਨ ਸਾਂਝਾ ਕਰਦੇ ਹਨ। ਉਨ੍ਹਾਂ ਦੀ ਲੋਕਾਂ ਨੂੰ ਨਿਰੋਗ ਕਰਨ ਦੀ ਤਾਂਘ ਨੇ ਉਨ੍ਹਾਂ ਨੂੰ ਸਿਹਤ ਅਤੇ ਪੋਸ਼ਣ ਨਾਲ ਸੰਬੰਧਿਤ ਵੱਕਾਰੀ ਸੰਸਥਾਨਾਂ ਤੋਂ ਗਿਆਨ ਲੈਣ ਲਈ ਪ੍ਰੇਰਿਤ ਕੀਤਾ। ਹੁਣ ਉਹ ਆਪਣੀਆਂ ਵੀਡਿਓ, ਲੈਕਚਰਾਂ, ਕਿਤਾਬਾਂ ਅਤੇ ਸੈਮੀਨਾਰਾਂ ਰਾਹੀਂ ਇਸ ਗਿਆਨ ਨੂੰ ਦੁਨੀਆਂ ਭਰ ਵਿੱਚ ਵੰਡ ਰਹੇ ਹਨ।
ਇਹ ਪੁਸਤਕ ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ ਆਦਿ ਬਿਮਾਰੀਆਂ ਦੇ ਕਾਰਨ, ਨਿਦਾਨ ਅਤੇ ਇਲਾਜ ਦੇ ਪਹਿਲੂਆਂ ਤੇ ਰੌਸ਼ਨੀ ਪਾਉਂਦੀ ਹੈ। ਗੁੰਝਲਦਾਰ ਵਿਸ਼ਿਆਂ ਨੂੰ ਸੌਖਿਆ ਕਰਨ ਲਈ ਉਦਾਹਰਣਾਂ ਦਿੱਤੀਆਂ ਗਈਆਂ ਹਨ। ਕੋਈ ਵੀ ਵਿਅਕਤੀ ਜਿਸ ਨੂੰ ਡਾਕਟਰੀ ਵਿਗਿਆਨ ਜਾਂ ਪੋਸ਼ਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਉਹ ਇਨ੍ਹਾਂ ਵਿਸ਼ਿਆ ਦੀ ਸਰਲ ਵਿਆਖਿਆ ਰਾਹੀਂ ਲਾਭ ਲੈ ਸਕਦਾ ਹੈ।
Sorry we are currently not available in your region. Alternatively you can purchase from our partners
Sorry we are currently not available in your region. Alternatively you can purchase from our partners