Share this book with your friends

Boris – The Last Qahn Alive / ਬੋਰਿਸ - ਆਖ਼ਰੀ ਜਿਊਂਦਾ ਕਾਹਨ Unearthing the Spear of Neutrality / ਨਿਰਪੱਖਤਾ ਦਾ ਬਰਛਾ ਲੱਭਣ ਦੀ ਕਹਾਣੀ

Author Name: Mubarak Sandhu | Format: Paperback | Genre : Literature & Fiction | Other Details

‘ਜੀਵਨ ’ਚ ਪਦਾਰਥਵਾਦੀ ਨਾ ਬਣੋ, ਸਗੋਂ ਸਦਾ ਇੱਕ ਹਾਂ–ਪੱਖੀ ਤੇ ਚੜ੍ਹਦੀ ਕਲਾ ’ਚ ਰੱਖਣ ਵਾਲੀ ਜੀਵੰਤ ਪਹੁੰਚ ਅਪਣਾਓ ਕਿਉਕਿ ਤੁਸੀਂ ਇਸੇ ਤੋਂ ਪ੍ਰੀਭਾਸ਼ਿਤ ਹੋਵੋਗੇ ਅਤੇ ਤੁਸੀਂ ਆਪਣੀ ਜ਼ਿੰਦਗੀ ਤੋਂ ਮਿਲਣ ਵਾਲੇ ਸਬਕਾਂ ਤੋਂ ਇੰਝ ਹੀ ਸੇਧ ਲੈ ਸਕੋਗੇ।

ਜ਼ਿੰਦਗੀ ਸਾਨੂੰ ਹਰ ਕਦਮ ’ਤੇ ਕੁਝ ਨਵਾਂ ਸਿਖਾਉਂਦੀ ਹੈ। ਇਹ ਸਾਡਾ ਫ਼ਰਜ਼ ਹੋਣਾ ਚਾਹੀਦਾ ਹੈ ਕਿ ਅਸੀਂ ਸਾਹਮਣੇ ਮੌਜੂਦ ਦਿੱਸਹੱਦਿਆਂ ਤੋਂ ਵੀ ਅਗਾਂਹ ਜਾ ਕੇ ਕੁਝ ਲੱਭਣ ਦਾ ਜਤਨ ਕਰੀਏ।’

–       ਮੁਬਾਰਕ ਸੰਧੂ

ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜਦੋਂ ਜ਼ਿੰਦਗੀ ਸੁਧਰਨ ਤੇ ਸਫ਼ਲ ਹੋਣ ਲਈ ਦੂਜਾ ਮੌਕਾ ਦਿੰਦੀ ਹੈ ਪਰ ਕਿਸੇ ਖੇਤਰ ’ਚ ਕੋਈ ਸ਼ੁਰੂਆਤ ਕਰਨਾ ਇਸ ਸੂਚੀ ਵਿੱਚ ਨਹੀਂ ਆਉਂਦਾ। ਅਜਿਹਾ ਇੱਕ ਵਾਰ ਹੀ ਵਾਪਰਦਾ ਹੈ ਤੇ ਫਿਰ ਤਾਂ ਪ੍ਰਫ਼ੁੱਲਤ ਤੇ ਕਾਮਯਾਬ ਹੋਣ ਲਈ ਵਾਰ–ਵਾਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ ਤੇ ਫਿਰ ਚਿਰੋਕਣੇ ਟੀਚਿਆਂ ਤੱਕ ਪੁੱਜਣਾ ਹੁੰਦਾ ਹੈ। ‘ਬੋਰਿਸ – ਆਖ਼ਰੀ ਜਿਊਂਦਾ ਕਾਹਨ’ ਇੱਕ ਲੇਖਕ ਵਜੋਂ ਮੇਰੀ ਸ਼ੁਰੂਆਤ ਹੈ। ਇਹ ਨਾਵਲ ਮੈਨੂੰ ਅਹਿਸਾਸ ਕਰਵਾਉਂਦਾ ਹੈ ਕਿ ਸੁਫ਼ਨੇ ਜ਼ਰੂਰ ਸਾਕਾਰ ਹੁੰਦੇ ਹਨ ਤੇ ਕੋਈ ਵੀ ਟੀਚਾ ਇੰਨਾ ਜ਼ਿਆਦਾ ਵੱਡਾ ਨਹੀਂ ਹੁੰਦਾ ਕਿ ਉਹ ਹਾਸਲ ਨਾ ਕੀਤਾ ਜਾ ਸਕੇ – ਨਿਰੰਤਰ ਕੋਸ਼ਿਸ਼ਾਂ ਨਾਲ ਯਕੀਨੀ ਤੌਰ ’ਤੇ ਕਾਮਯਾਬੀ ਹੱਥ ਲੱਗਦੀ ਹੈ।

 

ਗਲਪ–ਆਧਾਰਤ ਇਹ ਪੁਸਤਕ ਬੋਰਿਸ ਦੀ ਕਹਾਣੀ ਬਿਆਨਦੀ ਹੈ, ਜੋ ਖ਼ਾਨਾ– ਬਦੋਸ਼ਾਂ ਨਾਲ ਰਹਿੰਦਾ ਹੈ ਪਰ ਦਰਅਸਲ ਉਹ ਕਾਹਨਾਂ ਦੀ ਮਹਾਨ ਨਸਲ ਨਾਲ ਸਬੰਧਤ ਹੁੰਦਾ ਹੈ, ਜਿਸ ਦੇ ਆਗੂ ਯੂਰਾ ਨੇ ਸਮੁੰਦਰ ਦੀ ਹੇਠਲੀ ਸਤ੍ਹਾ ਦੇ ਜ਼ਾਲਮ ਰਾਜੇ ਦੇ ਹਮਲੇ ਤੋਂ ਏਕਾਰਦਸ ਰਾਜ ਤੇ ਉੱਥੋਂ ਦੀ ਪਰਜਾ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਸੀ। ਬੋਰਿਸ ਨੂੰ ਵੀ ਏਕਾਰਦਸ ਰਾਜ ਨੂੰ ਬਚਾਉਣ ਦੀ ਉਹੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ ਕਿਉਂਕਿ ਕ੍ਰੇਟੋ ਨੇ ਮੁੜ ਹਮਲਾ ਕਰ ਦਿੱਤਾ ਹੈ। ਉਹ ਕਲੀਸ਼ੀਆ ਦੇ ਜੰਗਲ਼ਾਂ ਤੇ ਵਿਫ਼ਸ ਦੇ ਪਰਬਤਾਂ ’ਚ ਜਾ ਕੇ ਖੋਜ ਕਰਦਾ ਹੈ ਅਤੇ ਆਪਣੀ ਉਸ ਯਾਤਰਾ ਤੋਂ ਬਹੁਤ ਕੁਝ ਸਿੱਖਦਾ ਹੈ। ਰਾਹ ਵਿੱਚ ਉਹ ਬਹੁਤ ਸਾਰੇ ਅਣਕਿਆਸੇ ਜੀਵਾਂ ਨੂੰ ਮਿਲਦਾ ਹੈ ਅਤੇ ਨਿਵੇਕਲੀ ਕਿਸਮ ਦੇ ਹਾਲਾਤ ਦਾ ਸਾਹਮਣਾ ਕਰਦਾ ਹੈ। ਅੰਤ ’ਚ ਉਸ ਦੇ ਹੱਥ ‘ਨਿਰਪੱਖਤਾ ਦਾ ਬਰਛਾ’ ਆ ਹੀ ਜਾਂਦਾ ਹੈ। ਬਾਅਦ ’ਚ ਕੀ ਵਾਪਰਦਾ ਹੈ, ਖ਼ਾਸ ਕਰ ਕੇ ਅੰਤ ਵਿੱਚ, ਪਾਠਕਾਂ ਨੂੰ ਇਹ ਸੋਚਣ ਲਈ ਉਤਸੁਕ ਕਰ ਦਿੰਦਾ ਹੈ ਕਿ ਇਸ ਨਾਵਲ ਦੇ ਅਗਲੇ ਹਿੱਸੇ ਵਿੱਚ ਕਿ ਹੋਵੇਗਾl

‘ਬੋਰਿਸ – ਆਖ਼ਰੀ ਜਿਊਂਦਾ ਕਾਹਨ’ ਨਾਵਲ ਸਭ ਪੜ੍ਹ ਸਕਦੇ ਹਨ – ਜਿਸ ਵਿੱਚ ਜ਼ਿੰਦਗੀ ਦੀਆਂ ਗੁੰਝਲਾਂ ਤੇ ਸਥਿਤੀਆਂ ਨੂੰ ਬਹੁਤ ਸਰਲ ਸ਼ਬਦਾਂ ਵਿੱਚ ਬਿਆਨਿਆ ਗਿਆ ਹੈ ਤੇ ਚਰਿੱਤਰਾਂ ਨੂੰ ਸਹਿਜਤਾ ਨਾਲ ਰੂਪਮਾਨ ਕੀਤਾ ਗਿਆ ਹੈ। ਇਹ ਨਾਵਲ ਵੱਖੋ–ਵੱਖਰੇ ਅਧਿਆਵਾਂ ’ਚ ਵੰਡਿਆ ਗਿਆ ਹੈ, ਤਾਂ ਜੋ ਆਸਾਨੀ ਨਾਲ ਕਹਾਣੀ ਨੂੰ ਸਮਝਿਆ ਜਾ ਸਕੇ ਤੇ ਫਿਰ ਦੋਬਾਰਾ ਲੱਭਿਆ ਜਾ ਸਕੇ। ਇਸ ਵਿੱਚ ਸੰਖੇਪ ਕਵਿਤਾ ਭਾਗ ਵੀ ਹੈ, ਜੋ ਕਹਾਣੀ ਨੂੰ ਵਧੇਰੇ ਦਿਲਚਸਪ ਤੇ ਸੁਆਦਲੀ ਬਣਾਉਂਦਾ ਹੈ।

Read More...
Paperback
Paperback 190

Inclusive of all taxes

Delivery

Item is available at

Enter pincode for exact delivery dates

Also Available On

ਮੁਬਾਰਕ ਸੰਧੂ

ਮੁਬਾਰਕ ਸੰਧੂ ਦਾ ਜਨਮ ਵੀ ਭਾਰਤੀ ਪੰਜਾਬ ’ਚ ਹੋਇਆ ਤੇ ਪਰਵਰਿਸ਼ ਵੀ। ਉਹ ਬਚਪਨ ਤੋਂ ਹੀ ਸਦਾ ਇੱਕ ਵਿਲੱਖਣ ਖਿਡਾਰੀ ਰਹੇ। ਤੈਰਾਕੀ ਤੇ ਬਾਸਕੇਟਬਾਲ ’ਚ ਉਨ੍ਹਾਂ ਸਦਾ ਜੇਤੂ ਸ਼ਲਾਘਾ ਹੀ ਖੱਟੀ ਪਰ ਨਾਲੋ–ਨਾਲ ਉਹ ਆਪਣੇ ਅਕਾਦਮਿਕ ਜੀਵਨ ਦੌਰਾਨ ਵੀ ਸਦਾ ਹੋਣਹਾਰ ਵਿਦਿਆਰਥੀ ਬਣੇ ਰਹੇ – ਜੋ ਆਪਣੇ–ਆਪ ਵਿੱਚ ਇੱਕ ਦੁਰਲੱਭ ਵਰਤਾਰਾ ਹੈ। ਮੁਬਾਰਕ ਸੰਧੂ ਹੁਰਾਂ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਅਤੇ ਖ਼ੁਦ ਇੱਕ ਉੱਦਮੀ ਵਜੋਂ ਅੱਗੇ ਵਧਣ ਤੋਂ ਪਹਿਲਾਂ ਵੱਖੋ–ਵੱਖਰੇ ਕਿੱਤਿਆਂ ਵਿੱਚ ਆਪਣਾ ਹੱਥ ਅਜ਼ਮਾਇਆ।

ਉਨ੍ਹਾਂ ਮਿਊਜ਼ਿਕ ਪ੍ਰੋਡਕਸ਼ਨ ਅਤੇ ਈਵੇਂਟ ਮੈਨੇਜਮੈਂਟ ਲਈ ਆਪਣੀਆਂ ਕੰਪਨੀਆਂ ਸਫ਼ਲਤਾਪੂਰਬਕ ਸਥਾਪਤ ਕੀਤੀਆਂ ਪਰ ਆਪਣੀ ਲਿਖਣ ਦੀ ਚੇਟਕ ਕਦੇ ਨਹੀਂ ਛੱਡੀ। ਉਨ੍ਹਾਂ ਹਾਂ–ਪੱਖੀ ਵਿਚਾਰਾਂ ਤੇ ਜੀਵਨ ਨੂੰ ਸੰਤੋਖਜਨਕ ਬਣਾਉਣ ਦੀਆਂ ਵਿਧੀਆਂ ਦਰਸਾਉਂਦਿਆਂ ਆਪਣਾ ਬਲੌਗ ਲਿਖਣ ਦੀ ਵੀ ਸ਼ੁਰੂਆਤ ਕੀਤੀ। ਮੁਬਾਰਕ ਸੰਧੂ ਹੁਰਾਂ ਦਾ ਆਪਣੀ ਪੁਸਤਕ ‘ਬੋਰਿਸ – ਆਖ਼ਰੀ ਜਿਊਂਦਾ ਕਾਹਨ’ ਨਾਲ ਇੱਕ ਲੇਖਕ ਬਣਨ ਦਾ ਚਿਰੋਕਣਾ ਸੁਫ਼ਨਾ ਹੁਣ ਸਾਕਾਰ ਹੋਇਆ ਹੈ।

“ਆਪਣੀਆਂ ਕੋਸ਼ਿਸ਼ਾਂ ਦੇ ਨਤੀਜਿਆਂ ਵਿੱਚ ਨਹੀਂ, ਸਗੋਂ ਉਹਨਾਂ ਕੋਸ਼ਿਸ਼ਾਂ ਵਿੱਚ ਹੀ ਆਪਣੀ ਤਸੱਲੀ ਹੋਣੀ ਚਾਹੀਦੀ ਹੈ ਅਤੇ ਇੱਥੋਂ ਹੀ ਸਾਡੀ ਖ਼ੁਸ਼ੀ ਵੀ ਉਪਜਣੀ ਚਾਹੀਦੀ ਹੈ।”

– ਮੁਬਾਰਕ ਸੰਧੂ

Read More...

Achievements

+7 more
View All